ਕ
ਭਾਰਤ ਦੀ ਸਦੀਆਂ ਪੁਰਾਣੀ ਪਰੰਪਰਾ ਵਿਚ ਗਿਆਨ ਨੂੰ ਸਰਬੋਤਮ ਦਰਜਾ ਦਿੱਤਾ ਗਿਆ ਹੈ। ਹਰੇਕ ਵਿਚਾਰਧਾਰਾ ਵਿਚ ਗਿਆਨ ਪ੍ਰਾਪਤੀ ਹੀ ਜੀਵਨ ਮਨੋਰਥ ਦੱਸਿਆ ਗਿਆ ਹੈ।
ਮਜ਼ਹਬੀ ਸੋਚ ਦੇ ਮੁਕਾਬਲੇ, ਵਿਗਿਆਨ ਵਿਚ ਕਿਸੇ ਧਾਰਨਾ ਨੂੰ ਵੀ ਸਵੈ-ਸਪੱਸ਼ਟ ਜਾਂ ਸਵੈ-ਪ੍ਰਗਟਾਉ ਨਹੀ ਮੰਨਿਆ ਜਾਂਦਾ। ਵਿਗਿਆਨਕ ਕਥਨਾਂ ਲਈ ਸਾਰਥਕਤਾ, ਪ੍ਰਤੱਖ-ਬੋਧ ਅਤੇ ਤਾਰਕਿਕ ਆਧਾਰ ਹੋਣਾ ਜ਼ਰੂਰੀ ਹੈ।
ਵਿਗਿਆਨ ਨੇ ਅੱਜ ਦੇ ਮਨੁੱਖੀ ਜੀਵਨ ਨੂੰ ਬਹੁਤ ਹੱਦ ਤੱਕ ਪ੍ਰਭਾਵਤ ਕੀਤਾ ਹੈ। ਅਧੁਨਿਕ ਤਕਨੀਕੀ ਵਿਕਾਸ ਦੀ ਕਰਾਮਾਤ ਵਿਗਿਆਨ ਨੇ ਹੀ ਬਖ਼ਸ਼ੀ ਹੈ। ਹਵਾਈ ਜਹਾਜ਼, ਗੱਡੀਆਂ, ਸੰਚਾਰ ਦੇ ਸਾਧਨ, ਕੰਪਿਊਟਰ ਦਾ ਕ੍ਰਿਸ਼ਮਾ, ਟੈਲੀਵੀਯਨ ਆਦਿ ਇਸੇ ਤਕਨੀਕੀ ਤਰੱਕੀ ਦੀਆਂ ਹੀ ਅਦੁੱਤੀ ਮਿਸਾਲਾਂ ਹਨ ਜਿਨ੍ਹਾਂ ਨੇ ਮਨੁੱਖੀ ਜੀਵਨ ਦਾ ਕਾਇਆਕਲਪ ਕੀਤਾ ਹੈ।
ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ॥ ਜਿਸ ਤਰ੍ਹਾ ਦੀਵੇ ਦੀ ਲੋਅ ਨਾਲ ਹਰ ਪਾਸੇ ਚਾਨਣ ਫੈਲ ਉੱਠਦਾ ਹੈ, ਉਸੇ ਤਰ੍ਹਾ ਵਿਗਿਆਨ ਦੀ ਰੌਸ਼ਨੀ ਨਾਲ ਕੁਦਰਤ ਦੇ ਭੇਦਾਂ ਤੋਂ ਨਕਾਬ ਉੱਠਣਾ ਸ਼ੁਰੂ ਹੋਇਆ। ਇਸੇ ਆਜ਼ਾਦੀ ਦੀ ਸ਼ਕਤੀ ਨਾਲ ਆਦਮੀ ਕੁਦਰਤ ਦੀ ਗੁਲਾਮੀ ਦੀਆਂ ਜ਼ੰਜੀਰਾ ਤੋੜ ਕੇ ਉਸ ਦਾ ਮਾਲਕ ਬਣਨ ਦਾ ਦਾਅਵਾ ਕਰਨ ਲੱਗਾ। ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ
ਮਾਨਵ ਮਨ ਸਦੀਆਂ ਤੋਂ ਇਸ ਤਰ੍ਹਾਂ ਦੇ ਸਵਾਲ ਕਰਦਾ ਆ ਰਿਹਾ ਹੈ। ਸਮੇ ਸਮੇ ਇਨ੍ਹਾਂ ਸਵਾਲਾਂ ਦੇ ਜਵਾਬ ਬਦਲਦੇ ਰਹੇ ਹਨ। ਸਾਡੇ ਪੂਰਵਜ ਜਿਨ੍ਹਾਂ ਦਾ ਸਦਕਾ ਅਸੀਂ ਅੱਜ ਦੇ ਵਿਗਿਆਨਕ ਯੁੱਗ ਤੱਕ ਪਹੁੰਚੇ ਹਾਂ ਜਗਤ ਨੂੰ ਚਲਾਉਣ ਵਾਲੀ ਸ਼ਕਤੀ ਨੂੰ ਦੇਵੀ ਦੇਵਤਿਆਂ ਦੀ ਸ਼ਕਲ ਵਿਚ ਦੇਖਦੇ। ਉਨ੍ਹਾਂ ਨੂੰ ਖੁਸ਼ ਰੱਖਣ ਲਈ ਪੂਜਾ-ਪਾਠ ਕਰਦੇ, ਯੱਗ ਕਰਵਾਉਂਦੇ ਅਤੇ ਨਹਿਸ਼ ਕਿਸਮ ਦੀਆਂ ਬਲੀਆਂ ਭੇਟ ਕਰਦੇ। ਉਹ ਸੋਚਦੇ ਸਨ ਕਿ ਨਾ-ਖੁਸ਼ ਦੇਵੀ-ਦੇਵਤੇ ਉਨ੍ਹਾਂ ਦਾ ਨਾਸ ਕਰ ਦੇਣਗੇ, ਭੈ-ਭੀਤ ਬੀਮਾਰੀਆਂ ਫੈਲ ਜਾਣਗੀਆਂ, ਕਾਲ ਪੈ ਜਾਏਗਾ ਅਤੇ ਹਰ ਪਾਸੇ ਭੁੱਖ-ਮਰੀ ਫੈਲ ਜਾਏਗੀ। ਇਸ ਤਰ੍ਹਾ ਇਨ੍ਹਾਂ ਦੀ ਕਰੋਪੀ ਤੋ ਬਚਣ ਦੀ ਖਾਤਿਰ ਸੂਰਜ ਦੇਵਤੇ ਦੀ ਪੂਜਾ ਹੁੰਦੀ, ਇੰਦਰ ਦੇਵਤੇ ਦੇ ਗੁਣ ਗਾਏ ਜਾਂਦੇ ਅਤੇ ਅਗਨੀ ਦੇਵੀ ਨੂੰ ਬਲੀਆਂ ਚੜ੍ਹਾਈਆ ਜਾਂਦੀਆਂ। ਪਰ ਹੌਲੀ ਹੌਲੀ ਆਦਮੀ ਦੀ ਸੂਝ ਵਧਦੀ ਗਈ ਅਤੇ ਕੁਦਰਤ ਨੂੰ ਅਸਲੀ ਰੂਪ ਵਿੱਚ ਪਛਾਣਿਆ ਜਾਣਾ ਸ਼ੁਰੂ ਹੋਇਆ।
Family Name | Akhand Gurmukhi |
---|---|
Designer(s) | Namrata Goyal |
Release Date | March 22, 2018 |
Available Style | Extralight, Light, Semilight, Regular, Semibold, Bold, Extrabold, Black |
Classification | Sans |
Supported Languages | Punjabi |